jagbani.kesari.tv
17 ਅਪ੍ਰੈਲ ਨੂੰ ਖਾਲਸਾਈ ਮਾਰਚ ਹੋਵੇਗਾ ਆਰੰਭ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫ ਮੋਰਚੇ ਦਾ ਅਗਲਾ ਪੜ੍ਹਾਅ ਸ਼ੁਰੂ ਹੋਣ ਜਾ ਰਿਹਾ ਐ...ਬਰਗਾੜੀ ਇਨਸਾਫ ਮੋਰਚੇ ਦੀ ਸਮਾਪਤੀ ਤੋਂ ਬਾਅਦ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ 'ਚ ਆਪਸੀ ਫੁੱਟ ਦੇਖਣ ਨੂੰ ਮਿਲੀ ਸੀ, ਜਿਸਤੋਂ ਬਾਅਦ ਜੇਲ੍ਹ 'ਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਮਾਰੇ ਗਏ ਸਿੱਖਾਂ ਨੂੰ ਇਨਸਾਫ ਨਾ ਮਿਲਦਾ ਦੇਖ ਕਮੇਟੀ ਦਾ ਗਠਨ ਕੀਤਾ ਗਿਆ ਸੀ..ਹੁਣ ਇਹ ਕਮੇਟੀ ਇਨਸਾਫ ਮੋਰਚੇ ਦੇ ਅਗਲੇ ਪੜ੍ਹਾਅ ਤਹਿਤ ਖਾਲਸਾਈ ਮਾਰਚ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ ਤੋਂ 17 ਅਪ੍ਰੈਲ ਨੂੰ ਸ਼ੁਰੂ ਕਰਨ ਜਾ ਰਹੀ ਐ...ਜੋ ਕਿ ਗੁਰਦੁਆਰਾ ਟਿੱਬੀ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਹੁੰਦਿਆਂ ਹੋਇਆ ਬਹਿਬਲ ਕਲਾਂ ਤੱਕ ਜਾਵੇਗਾ...