jagbani.kesari.tv
Amritsar Bulletin : ਨਵਜੋਤ ਸਿੱਧੂ ਦਾ ਮਾੜਾ ਟਾਈਮ, ਪੋਸਟਰਾਂ ਤੋਂ ਵੀ ਗਾਇਬ
ਨਵਜੋਤ ਸਿੰਘ ਸਿੱਧੂ ਤੇ ਕੈਪਟਨ ਦੇ ਪਏ ਪੇਚੇ ਤੋਂ ਬਾਅਦ ਲੀਡਰਾਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਕਾਂਗਰਸੀਆਂ ਨੇ ਸਿੱਧੂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਐ ...ਦਰਅਸਲ,ਦਿਨੇਸ਼ ਬੱਸੀ ਨੂੰ ਨਗਰ ਸੁਧਾਰ ਟਰਸਟ ਦਾ ਚੇਅਰਮੈਨ ਬਣਾਏ ਜਾਣ 'ਤੇ ਧੰਨਵਾਦ ਵਜੋਂ ਪੂਰੇ ਸ਼ਹਿਰ ਚ ਪੋਸਟਰ ਲਗਾਏ ਗਏ ਹਨ... ਪਰ ਹੈਰਾਨੀ ਦੀ ਗੱਲ ਐ ਕਿ ਇਨ੍ਹਾਂ ਪੋਸਟਰਾਂ ਤੋਂ ਸਿੱਧੂ ਦੀ ਫੋਟੋ ਗਾਇਬ ਐ .... ਜਦਕਿ ਲੁਧਿਆਣਾ ਤੇ ਪਟਿਆਲਾ ਦੇ ਵਿਧਾਇਕਾਂ ਭਾਰਤ ਭੂਸ਼ਣ ਆਸ਼ੂ ਤੇ ਬ੍ਰਹਮਮਹਿੰਦਰਾ ਦੀਆਂ ਤਸਵੀਰਾਂ ਹਨ... ਸਿੱਧੂ ਪ੍ਰਤੀ ਲੋਕਲ ਕਾਂਗਰਸੀਆਂ ਦੀ ਇਸ ਅਣਦੇਖੀ ਨੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦਿੱਤਾ ਐ ...ਜਦਕਿ ਕਾਂਗਰਸ ਦੀ ਜ਼ਿਲਾ ਪ੍ਰਧਾਨ ਇਸ ਮਾਮਲੇ 'ਤੇ ਪਰਦਾ ਪਾਉਂਦੀ ਨਜ਼ਰ ਆਈ