dhumalla

ਮੈਂ ਹਾਂ ਦਸਤਾਰ ॥ ਮੈ ਅਜ ਕੁਝ ਅਪਨੇ ਦਿਲ ਦੀਆ ਗਲਾਂ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ ॥ ਪਤਾ ਨਹੀ ਮੈਨੂੰ ਅਜ ਕਲ
ਕੀ ਬਨਾ ਕੇ ਰਖ ਦਿਤਾ ਹੈ ਸ਼ਾਇਦ ਮੈਨੂੰ ਅਜ ਕਲ ਦਸਤਾਰ ਕਰ ਕੇ ਤਾਂ ਕੌਈ ਜਾਨਦਾ ਹੀ ਨਹੀ ਹੌਵੇਗਾ ॥ ਕੌਈ
ਪਟਿਅਾਲਾ ਸ਼ਾਹੀ ਕੌਈ ਲੁਧਿਅਾਣਾ ਸਾਹੀ ਤੇ ਕੌਈ ਅੰਮ੍ਰਿਤਸਰ ਸ਼ਾਹੀ ਤੇ ਹੌਰ ਵੀ ਪਤਾਂ ਨਹੀ ਕੀ ਕੀ ਨਾਮ ਰਖ ਲਏ ਨੇ ਅਜ
ਕਲ ਦੇ ਰਾਂਝਿਆ ਨੇ ॥ ਮੈ ਉਹੀ ਹਾਂ ਜਿਸ ਨੂੰ ਬਨ ਕੇ ਤੁਹਾਡੇ ਵਡੇਰੇ ਲੌਕਾਂ ਦੀਆ ਧੀਆ ਭੈਣਾਂ ਦੀਆ ਇਜਤਾਂ ਬਚਾਇਆ ਕਰਦੇ ਸਨ
ਵੇ ਤੁੰ ਤਾਂ ਮੈਂਨੂੰ ਜਰੀਆ ਬਨਾਂ ਕੇ ਤੇ ਕੁੜੀਆ ਦੇ ਕਾਲਜ ਮੂਹਰੇ ਖੜ ਕੇ ਲੌਕਾਂ ਦੀਆ ਧੀਆ ਭੈਣਾਂ ਛੇੜਦਾ ਹੈ ਤੈ
ਕਦੀ ਦਫਤਰਾਂ ਵਿਚ ਬੈਠ ਕੇ ਗਰੀਬ ਲੌਕਾਂ ਦੀ ਲੁਟ ਖਸੁਟ ਕਰਦਾ ਹੈ ॥ ਤੈਨੂੰ ਉਦੌ ਬਿਲਕੁਲ ਖਿਆਲ ਨਹੀ ਆਉਦਾਂ ਕੀ ਤੇਰੇ
ਸਿਰ ਤੇ ਉਹ ਚੀਜ ਹੈ ਜਿਸ ਤੌ ਵਡੇ ਵਡੇ ਡਰਦੇ ਸਨ ॥ ਤੇ ਤੂੰ ਅਜ ਮੈਨੂੰ ਕੀ ਬਨਾ ਕੇ ਰਖ ਦਿਤਾ ਹੈ ਕੁਝ ਸੌਚ ਲੈ
ਨਹੀ ਤਾਂ ਦੁਨੀਆ ਦਾ ਹਾਸਾ ਬਨ ਕੇ ਰਹਿ ਜਾਣਾ ਹੈ ਮੈ #pagg #dhumalla #sikh #singh #khalsa #ਦਸਤਾਰ